WELCOME
TO
Govt. Ripudaman College Nabha

 

ਪਿਆਰੇ ਵਿਦਿਆਰਥੀਓ ਮਹਾਰਾਜਾ ਰਿਪੁਦਮਨ ਸਿੰਘ ਦੇ ਮਹਿਲ ਵਿੱਚ 1946 ਤੋਂ ਸਿੱਖਿਆ ਵੰਡਦਾ ਸਰਕਾਰੀ ਰਿਪੁਦਮਨ ਕਾਲਜ ਨਾਭਾ ਪੰਜਾਬ ਦੇ  à¨®à¨¾à¨²à¨µà¨¾ ਖਿੱਤੇ ਦੀ ਇਕ ਸਿਰਮੌਰ ਸੰਸਥਾ ਹੈ ਜਿਸ ਨੇ ਅਨੇਕਾਂ ਅਜਿਹੀਆ ਵਿਲੱਖਣ ਸ਼ਖਸ਼ੀਅਤਾਂ ਦੀ ਘਾੜਤ ਘੜੀ ਹੈ ਜਿਨ੍ਹਾਂ ਨੇ ਨਿਹਾਇਤ ਜਿੰਮੇਵਾਰੀ ਵਾਲੇ ਅਹੁਦਿਆਂ ਤੇ ਸੇਵਾਵਾਂ ਪ੍ਰਦਾਨ ਕਰਦੇ ਹੋਏ ਸਮਾਜ ਅਤੇ ਕੌਮ ਦੇ ਨਿਰਮਾਣ ਵਿੱਚ ਵਡਮੁੱਲਾ  à¨¯à©‹à¨—ਦਾਨ ਪਾਇਆ ਹੈ।

ਇਸ ਸ਼ਾਨਾਮੱਤੇ ਇਤਿਹਾਸ ਵਾਲੀ ਸੰਸਥਾ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਖੁਸ਼ਾਮਦੀਦ ਆਖਦਾ ਹਾਂ।ਅੱਜ ਅਸੀ ਜੀਵਨ ਦੇ ਹਰ ਖੇਤਰ ਵਿੱਚ ਇਕ ਜ਼ਬਰਦਸਤ ਮੁਕਾਬਲੇ ਦੇ ਦੌਰ ਵਿੱਚੋਂ ਗੁਜਰ ਰਹੇ ਹਾਂ ਜਿਸ ਦਾ ਸਾਹਮਣਾ ਕਰਨ ਲਈ ਅਸੀਂ ਆਪਣੇ ਆਪ ਨੂੰ ਸਮਰੱਥ ਬਣਾਉਣਾ ਹੈ ਅਕਾਦਮਿਕ ਪ੍ਰਾਪਤੀਆਂ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਨੂੰ ਆਪਣੇ ਜੀਵਨ ਦਾ ਇਕ ਅਟੁੱਟ ਅੰਗ ਬਣਾਉਣਾ ਵੀ ਅਤਿ ਜ਼ਰੂਰੀ ਹੈ ਕਿਉਂਕਿ ਇਕ ਚੰਗੀ ਸੋਚ ਵਾਲਾ ਵਿਅਕਤੀ ਹੀ ਇਕ ਚੰਗੇ ਸਮਾਜ ਦਾ ਨਿਰਮਾਣ ਕਰ ਸਕਦਾ ਹੈ । ਤੁਸੀ ਜਿੰਦਗੀ ਵਿੱਚ ਡਾਕਟਰ, ਇੰਜੀਨੀਅਰ , ਅਧਿਆਪਕ ਜਾਂ ਪ੍ਰਸ਼ਾਸਕ ਬਣਨ ਦੇ ਸੁਪਨੇ ਸੰਜੋਏ ਹੋਣਗੇ ਜੋ ਕਿ ਮੁਬਾਰਕ ਹੈ ਪ੍ਰੰਤੂ ਇਸ ਦੇ ਨਾਲ ਨਾਲ ਇਸ ਗੱਲ ਦਾ ਬਾਖੂ਼ਬੀ ਧਿਆਨ ਰਹੇ ਕਿ

“ ਕੁੱਝ ਵੀ ਬਣੋ ਮੁਬਾਰਕ ਹੈ
ਬੱਸ ਪਹਿਲਾ ਇਨਸਾਨ ਬਣੋ ”

ਤੁਹਾਡੀ ਸਖਸ਼ੀਅਤ ਦੇ ਸਰਵਪੱਖੀ ਵਿਕਾਸ ਲਈ ਇਸ ਸੰਸਥਾ ਵਿੱਚ ਸਹਿ—ਵਿਦਿਅਕ ਗਤੀਵਿਧੀਆਂ ਜਿਵੇਂ ਕਿ ਐਨ।ਐਸ।ਐਸ, ਐਨ।ਸੀ।ਸੀ , ਸਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਦੀ ਵਿਸ਼ੇਸ਼ ਵਿਵਸਥਾ ਹੈ। ਤੁਹਾਡੇ ਉਦੇਸ਼ਾ ਦੀ ਪ੍ਰਾਪਤੀ ਲਈ ਇੱਥੋਂ ਦਾ ਮੇਹਨਤੀ ਅਤੇ ਤਜ਼ਰਬੇਕਾਰ ਸਟਾਫ ਹਮੇਸ਼ਾ ਪੱਬਾ ਭਾਰ ਹੈ।

ਅੰਤ ਵਿੱਚ ਮੈਂ ਇਸ ਸੰਸਥਾ ਨਾਲ ਜੁੜੇ ਹਰ ਇਕ ਵਿਅਕਤੀ ਦੀ ਚੜ੍ਹਦੀਕਲਾ ਲਈ ਨਿਰੰਕਾਰ ਵਾਹਿਗੂਰੁ ਅੱਗੇ ਅਰਦਾਸ ਕਰਦੀ à¨¹à¨¾à¨‚।

ਪ੍ਰੋ ਰੇਨੂੰ ਜੈਨ
ਪ੍ਰਿੰਸੀਪਲ  
 à¨¸à¨°à¨•à¨¾à¨°à©€ ਰਿਪੁਦਮਨ ਕਾਲਜ 
ਨਾਭਾ
 

Address

Government Ripudaman College
Nabha
Punjab 147201

Phone

Reception :01765 222 914

Follow Us On